Thursday, March 25, 2010

yaarde da sathhar

ਵਸਲ ਦੀ ਸੇਜ
ਲੱਖ ਸੂਲੀ ਲੱਖ ਜ਼ਹਿਰ ਪਿਆਲੇ , ਇਸ਼ਕ਼ ਦੇ ਪੱਲੇ ਆਵਣ ਹੋ ,
ਜੇਹੜੇ ਲਭ ਦੇ ਰਾਹ ਸੁਖ੍ਹਲੇ ਔਹ ਇਸ ਰਾਹ ਕਿਓਂ ਜਾਵਣ ਹੋ I

ਲੱਖ ਚੁਰਾਸੀ ਗੇੜ ਤੋਂ ਲੰਬਾ ਪਲ ਇਸ਼ਕੇ ਦੀ ਪੀੜਾ ਦਾ ,
ਪਰ ਨੱਚਦੇ ਜੋ ਸੀਸ ਤਲੀ ਧਰ , ਉਹੀ ਹੁਜੂਰ ਨੂੰ ਪਾਵਨ ਹੋ I

ਤੋੜ ਰਿਵਾਜ ਲੱਖਾਂ ਰੌਹ ਰਸਮਾਂ , ਪ੍ਰੀਤ ਦੀ ਰੀਤ ਨਿਭਾਵਣ ਹੋ,
ਪ੍ਰੀਤ ਦੀ ਰੀਤ ਨਿਭਾਵਣ ਖਾਤਿਰ ਜਿੰਦ ਅਜਾਬੀੰ ਪਾਵਣ ਹੋ I

ਬਿਸ ਪਿਆਲੇ ਨੂੰ ਕ੍ਰਿਪਾ ਜਲ ਦਸ , ਹੱਸ ਹੱਸ ਕੰਠ ਲੰਘਾਵਨ ਹੋ ,
ਨਸ਼ਾ ਮੌਤ ਦਾ ਪੀ ਪੀ ਨੱਚਦੇ , ਵਾਂਗ ਫਕੀਰਾਂ ਗਾਵਣ ਹੋ I

ਲੱਖ ਖੰਜਰ , ਲੱਖ ਤੇਗਾਂ ,ਬਰਛੇ , ਜੇ ਕਰ ਆਣ ਡਰਾਵਣ ਹੋ,
"ਮੈਂ ਨਾਚੂਂਗੀ " ਆਖੇ ਮੀਰਾ , ਲੱਖ ਲਸ਼੍ਕਰ ਆ ਜਾਵਣ ਹੋ I

ਰੋਗ ਰਜਾਈਆਂ ਦਾ ਓਢਣ ਛੱਡ ਕੇ ਮਿੱਤਰ ਪਿਆਰੇ ਆਵਣ ਜੋ,
ਯਾਰੜੇ ਦੇ ਸੱਥਰ ਤੇ ਓਹੀ ਵਸਲ ਦੀ ਸੇਜ ਸਜਾਵਣ ਹੋ I


Vassal di sej
Lakh sooli, lakh zehar piale, ishq de pallay aavan ho,
Jehrhe labbh de raah sukhalle, oh is raah kiyon jaavan ho !
Lakh chuaraasi gerh ton lamba, pal ishqe di peerha da,
Par nachade jo sees tali dhar, ohi huzoor nu paavan ho,
Torh rivaaj lakhaan roh–rassama, preet di reet nibhavan ho.
Preet di reet nibhavan khatir, jind a...jaabin paavan ho,
Biss piyaale nu kirpa jal keh, hus hus kanth langhaavan ho.
Nasha maut da pee pee nachde, Vaang fakiraan gaavan ho
Lakh khanjar, lakh barcche, tegaan, je kar aan draavan ho,
"Main Naachoongi" aakhe Meera, lakh lashkar aa jaavan ho.
Rog rajaiaan odhan chhad ghar mitter piyaare jaavan ho,
Yararhe de sathar te ohi vassal di sej sajaavan ho,

No comments: