Tuesday, March 23, 2010

ਹੁਣ ਰਹਿੰਦੀ ਗਲ ਸ਼ਹੀਦ ਦੀ ਨੂੰ ਦਿਓ ਤੁਸੀਂ ਦਫਨਾ ,

"
ਹਰਚਰਨ ਬੈਂਸ
ਭਗਤ ਭਗਤ ਸਭ ਆਖਦੇ , ਬਿਨ ਭਗਤੀ ਬਿਨ ਪ੍ਰੀਤ ,
ਭਗਤ ਮਨੋਂ ਨਾ ਉਪਜੇ , ਤਾਂ ਤਨ ਮਨ ਜੀਭ ਪਲੀਤ [

ਭਗਤ ਭਗਤ ਰਟੇ ਕਿਆ ਮਿਲੇ , ਜੇ ਮਨ ਹੋਸ਼ ਨਾ ਜੋਸ਼ ,
ਬਾਹਰ ਬਸੰਤੀ ਚੋਲ੍ੜੇ ਮਨ ਚਿੱਟੇ ਖਦਰ ਪੋਸ਼ [

ਭਗਤ ਨਾ ਘਰ ਘਰ ਜੰਮਦੇ, ਕਿਓਂ ਮਾਰੇਂ ਲਾਲ ਸਲਾਮ?
ਤੇਰੀ ਯਾਰੀ ਭਾਗੋ ਮਲਕ ਨਾਲ , ਕਿਓਂ ਤੋਲੇ ਕੁਫਰ ਹਰਾਮ [

ਜਿਹਨਾਂ ਚੀਚੀ ਵੀ ਕਟਵਾਇ ਨਾ ਉਹ ਗਾਉਣ ਭਗਤ ਦੇ ਗੀਤ ,
ਉਏ ਹਾਏ ਉਹ ਰੱਬਾ ਡਾਢਿਆ , ਇਹ ਕੇਹੀ ਕੋਮ ਦੀ ਰੀਤ [

ਮੂਂਹ ਤੇ ਲਾਲ ਸਲਾਮ ਗੱਡੀ ਤੇ ਵੀ ਬੱਤੀ ਲਾਲ ,
ਇਨਕਲਾਬ ਦੇ ਕਾਫਲੇ ਸੋ ਏ ਸੀ ਕਾਰਾਂ ਨਾਲ [

ਚੰਡੀਗੜ੍ਹ ਫਰਜੰਦ ਮੇਰਾ ਤੇ ਧਰਨੇ ਉਗਰਾਹਾਂ ,
ਅਧੀ ਜੱਟ ਮਲੂਕ ਦੀ ਅਧੀ, ਮੁਲਾਹਜੇ ਦਾਰਾਂ [

ਭਗਤ ਪ੍ਰਗਟੇ ਸਭ ਆਖਦੇ , ਅਖਾਂ ਵਿਚ ਹੰਝੂ ਭਰ ,
"ਘਰ ਘਰ ਜੰਮੇ ਭਗਤ ਜੀ, ਨਾ ਐਪਰ ਮੇਰੇ ਘਰ ["

ਹੁਣ ਰਹਿੰਦੀ ਗਲ ਸ਼ਹੀਦ ਦੀ ਨੂੰ ਦਿਓ ਤੁਸੀਂ ਦਫਨਾ ,
ਇਹ ਦੇ ਗਲ ਚੋਂ ਰਸੀ ਲਾਹ ਕੇ ਦਿਓ ਭਾਰਤ ਰਤਨ ਸਜਾ [[

No comments: