ਪਿਆਰੀ ਅੰਜਨਾ ਨੂੰ
ਕੁੜੀਏ ਸਚ ਅਲ੍ਬੇਲ੍ਰੜਾ, ਤੱਕ ਅਖ ਚ ਪਾ ਕੇ ਅਖ ,
ਮਿਜਾਜ਼ੀ ਰਖ ਮੁਹੱਬਤਾਂ , ਵਿਚ ਨਾਮ ਖੁਮਾਰੀ ਰਖ /
ਵਿਚ ਨਾਮ ਖੁਮਾਰੀ ਰਖ ਤੂੰ , ਫਿਰ ਇਸ਼ਕ਼ ਮਿਜਾਜ਼ੀ ਲਾ ,
ਨੀ , ਸੁਣ ਨੀ ਰਾਣੀ ਅੰਜਨਾ , ਤੂੰ ਲਿਆ ਨਿਰੰਜਨ ਫਾ /
ਤੇਨੂੰ ਤੱਕਦਾ ਵਿਚ ਤ੍ਰਿੰਜਾਨਾ, ਕਦੇ ਤੀਆਂ ਦੇ ਵਿਚ ਆ ,
ਕਦੇ ਤੀਆਂ ਦੇ ਵਿਚ ਆਣ ਕੇ , ਉਹ ਵੰਜਲੀ ਦਏ ਵਜਾ /
ਕਦੇ "ਵਾਹ ਸਜਣ" ਤੇਨੂੰ ਆਖ ਕੇ ਮੇਲੇ ਲਏ ਬੁਲਾ ,
ਕਦੇ ਕੰਨ ਰਿਹਾ ਪੜਵਾ , ਕਦੇ ਧੂਣੀ ਰਿਹਾ ਤਪਾ /
ਕਿਤੇ ਬਣ ਬਨਵਾਸੀ ਘੁਮਦਾ , ਕਿਤੇ ਚਿੱਲੇ ਰਿਹਾ ਚੜ੍ਹਾ ,
ਕਿਤੇ ਚੋਰੀ ਮਖਣ ਚਖਦਾ, , ਕਿਤੇ ਚੀਰੇ ਰਿਹਾ ਵੰਡਾ /
ਕਿਤੇ ਅਲਫ ਹੁਸੈਨੀ ਚਮਕਦੀ , ਕਿਤੇ ਰਥ ਨੂੰ ਰਿਹਾ ਚਲਾ /
ਇਏਕ ਯਾਰ ਤੇਰਾ ਮਸ੍ਤਾਨੜਾ , ਗਿਆ ਕੇਹੜੇ ਦੇਸੋਂ ਆ /
ਕਿਓਂ ਵੰਜਲੀ ਰਿਹਾ ਵਜਾ , ਕਿਓਂ ਚਿੱਲੇ ਰਿਹਾ ਚੜਾ /
ਵੇ ਸਜਣ ਵਾਹ !
ਨੀ ਤੂੰ ਗੀਤ ਸੁਹੰਦੇ ਗਾਵਂਦੀ, ਤੇਨੂੰ ਲੱਕ ਲੱਕ ਚੜਿਆ ਚਾ/
ਅੱਜ ਗਿਧਾ ਖੂੰਜੇ ਲਾ , ਅੱਜ ਨਚ ਨਚ ਧਰਤ ਹਿਲਾ /
ਅੱਜ ਬਣ ਨਵਾਬ੍ਨ ਜਾ , ਮਹਿਲਾਂ ਵਿਚ ਨਚਦੀ ਆ /
ਪਾ ਰੰਗ ਰੰਗੀਲੇ ਚੋਲ੍ੜੇ, ਤੇ ਗੀਤ ਸੁਹੰਦੜਏ ਗਾ /
ਨੀ ਭੱਜ ਭੱਜ ਢਾਹ ਬਨੇਰੜਏ , ਤੇ ਗੁੱਤਾਂ ਵੀ ਲੇਹਰਾ /
ਤੇਨੂੰ ਲਖ ਲਖ ਤਕਣ ਹਿਰਨੀਆਂ , ਜਿਨ੍ਹਾ ਮਨ ਵਿਚ ਡਾਢਾ ਚਾ /
ਮਨ ਵਿਚ ਡਾਢਾ ਚਾ , ਕਿਵੇਂ ਉਹ ਨਚਣ ਤਾਲ ਮਿਲਾ /
ਉਹ ਤੋਲ ਤੋਲ ਪਬ ਧਰ੍ਦੀਆਂ , ਤੂ ਉਡਦੀ ਨਾਲ ਹਵਾ /
ਤੇਰੀ ਟੂਣੇ ਹਾਰੀ ਅਖ ਨੇ , ਲਏ ਅਮ੍ਬ੍ਰੋਂ ਪੰਛੀ ਲਾਹ /
ਤੂ ਖੋਲ ਪਟਾਰੀ ਮੈਹਕ ਦੀ , ਲਈ ਹੱਟ ਕਥੂਰੀ ਲਾ /
ਤੂੰ ਧਰਤੀ ਉਤੇ ਮਹ੍ਕਦੀ ਫਿਰਦੋਸੀ ਇਤਰ ਫਿਜ਼ਾ /
ਤੇਰੀ ਖੇਡਣ ਦੀ ਰੁਤ ਆ ਗਈ , ਜ਼ਰਾ ਜੋਬਨ ਨੂੰ ਛਲਕਾ /
ਤੇ ਅਖ ਮਟਕੇ ਲਾ , ਤੂ ਨਚ ਲੈ ਬੇ ਪ੍ਰਵਾਹ /
ਤੇ ਰੱਬ ਨਾਲ ਮਥਾ ਲਾ , ਦੇ ਅੰਬਰ ਤਾਈਂ ਡਰਾ /
ਤੇਰੇ ਬੁਲਾਂ ਤੋਂ ਰਸ ਵਰਸਦਾ , ਹੈ ਰਬੀ ਸ਼ੇਹਦ ਜਿਹਾ /
ਲਖ ਫੁੱਲ ਖਿਲੇ ਗੁਲਾਬ ਦੇ , ਤੇਰੇ ਹੋਠਾਂ ਉਤੇ ਆ /
ਕੋਈ ਉਤਰੀ ਪਰੀ ਆਕਾਸ਼ ਤੋਂ, ਤੇ ਬੈਠੀ ਚਰਖਾ ਡਾਹ
ਕੋਈ ਜੱਟੀ ਚੱਲੇ ਖੇਤ ਵੱਲ , ਲੈ ਜੱਟ ਲਈ ਵੇਲਾ ਸ਼ਾਹ / /
ਤੇ ਗੁਡੇ ਸਬ੍ਜ਼ ਕਿਆਰੀਆਂ , ਅਲੜ ਪੰਜਾਬਣ ਜਾ /
ਯਾ ਸੂਫੀ ਸੰਤ ਫ਼ਕੀਰ ਦੀ , ਤੂ ਪਹਲੀ ਪਾਕ ਦੁਆ /
ਕੋਈ ਕਵੀ ਦੀ ਨਾਜ਼ਕ ਕਲਪਨਾ , ਸੂਰੇ ਦੀ ਖੜਗ ਭੁਜਾ //
ਜੋਤ ਮੰਦਰ ਮਸਕੀਨ ਦੀ , ਤੇਰਾ ਹੁਸਨ ਹੈ ਸ਼ਾਹਨਸ਼ਾਹ /
ਹੈ ਸਭ ਕੁਝ ਤੂੰ ਹੀ ਸੋਹਣੀਏ , ਤੇ ਸਭ ਕੁਝ ਹੀ ਤੇਰਾ /
ਹਾਂ ਇਹ ਤਾਂ ਤੇਰਾ ਸਭ ਹੈ , ਪਰ ਹੋਰ ਭੀ ਬਹੁਤ ਤੇਰਾ /
ਤੇਰੇ ਮਨ ਵਿਚ ਜੋ ਗੰਗੋਤਰੀ , ਰਹੀ ਰੱਬੀ ਨੂਰ ਬਹਾ /
ਤੇਰੇ ਸੀਨੇ ਅਨਹਦ ਵਜਦਾ , ਤੂ ਕਲਮ ਤੂ ਹੀ ਕਲਮਾ /
ਕਰ ਮਾਣ ਹੁਸਨ ਪੱਟਰਾਣੀਏ , ਤੇ ਕਰੀ ਜਾ ਦਿਲ ਲਗੀਆਂ /
ਪਰ ਚੰਦਨ ਦੀ ਪਾਲਕੀ ਵਿਚ ਸਚ ਦਾ ਲਾਲ ਖਿਡਾ/
ਤੇਰੇ ਹਕ ਚ ਪੰਜੇ ਪੀਰ ਵੀ , ਹੁਣ ਗਏ ਕਚੇਹਰੀ ਆ /
ਹੁਣ ਕਤ ਲੈ ਤੂੰ ਸਭ ਪੂਣੀਆਂ, ਵਿਚ ਕੁਟੀਆ ਚਰਖਾ ਡਾਹ /
ਫਿਰ ਕੰਬਲੀ ਬੁਣ ਸਰਕਾਰ ਦੀ , ਤੇ ਬਹੀਂ ਮਦੀਨੇ ਜਾ /
ਫਿਰ ਦਿਨੇ ਰਾਤ ਪਈ ਸੁਣੇਗੀ , ਤੂੰ ਇਕ ਰਬਾਬੀ ਗੀਤ /
ਇਕ ਆਸ਼ਿਕ਼ ਬੇਪਰਵਾਹ ਦਾ , ਜਿਦੇ ਸਾਹਾਂ ਵਿਚ ਪ੍ਰੀਤ /
ਜੋ ਇਕੋ ਨੂਰ ਬ੍ਰ੍ਸਾਵਾਂਦਾ , ਤੇ ਮੱਕੇ ਤਕ ਘੁਮਾਵਂਦਾ/
ਕੋਡਿਆਂ ਨੂੰ ਵੀ ਗਲ ਲਾਵਂਦਾ, ਸਜਨਾ ਨੂੰ ਸਜਣ ਬ੍ਨਾਂਵ੍ਦਾ/
ਜੇਹੜਾ ਹਰ ਘਰ ਅਲਖ ਜ੍ਗਾਵਂਦਾ, ਜੇਰਾ ਪਾਂਧੇ ਤਕ ਪੜਾਵਂਦਾ /
ਜੇਹੜਾ ਟੇਕ ਨਿਰੰਜਨ ਲਾਵਂਦਾ , ਬਸ ਇਕੋ ਇੱਕ ਧਿਆਵਂਦਾ/
ਤੂੰ ਬਣ ਜਾ ਉਹਦੀ ਮਿਟ ਕੁੜੇ, ਤੇਰੀ ਤੋੜ ਚੜੇ ਹੁਣ ਪ੍ਰੀਤ ਕੁੜੇ /
ਹੈ ਜੋਗੀ ਢੋੰਗ ਰਚਾਇਆ ਜੋ, ਇਹ ਓਹਦੀ ਪ੍ਰੀਤ ਦੀ ਰੀਤ ਕੁੜੇ /
ਅੰਜਨਾ ਹੈ ਬਣ ਨਿਰੰਜਨ ਤੂੰ , ਮੇਰੀ ਹਾਰ ਚ ਤੇਰੀ ਜੀਤ ਕੁੜੇ /
ਪਰ ਰੰਗਲੇ ਮੀਤ ਗਵਾੰਈ ਨਾ , ਚੋਲੇ ਭੜਕੀਲੇ ਲਾਹੀਂ ਨਾ /
ਅੰਜਨ ਵੀ ਤੂੰ , ਨਿਰੰਜਨ ਤੂ, ਕੀਤੇ ਵੇਖੀਂ ਇਹ ਭੁੱਲ ਜਾਈਂ ਨਾ /
Tuesday, March 23, 2010
Subscribe to:
Post Comments (Atom)
No comments:
Post a Comment