Tuesday, March 23, 2010

MAA -- MOTHER

ਮਾਂ

ਮਾਂ ਮੁਰਸ਼ਦ ,ਮਾਂ ਪੀਰ ਪੈਗੰਬਰ , ਮਾਂ ਬਿਨ ਗਿਆਨ ਨਾ ਕੋਈ ,
ਮਾਂ ਜਪ-ਤਪ , ਮਾਂ ਸੰਜਮ ਪੂਜਾ , ਮਾਂ ਗੁਰੂਆਂ ਦੀ ਢੋਈ I
ਮੇਰੇ ਭਾਗ , ਮੇਰੇ ਗੁਣ -ਓਗਣ , ਤੋਲੇ ਬੈਠਾ ਸ਼ਾਹ ਕਰੀਮ,
ਕਰਮ ਬਿਨਾ ਪਰ ਰਹਿਮ ਜੋ ਲੋਚਾਂ, ਤਾਂ ਬਸ ਮਾਂ ਰਹਮਾਨ ਰਹੀਮ [
ਮਹਾਂਵੀਰ ,ਮੁਹੰਮਦ ,ਈਸਾ , ਨਾਨਕ , ਬੁੱਲੇ ਸ਼ਾਹ , ਕਬੀਰ ,
ਲਖ ਤੀਰਥ , ਲਖ ਵੇਦ ਕਤੇਬਾਂ , ਲਖ ਸਾਈ, ਪੈਗੰਬਰ ਪੀਰ I
ਇਹ ਨਾ ਦੇਵਣ ਠੰਡੀ ਛਾਂ ਓਹ ਜੇਹੜੀ ਦੇਵੇ ਮੇਰੀ ਮਾਂ ,
ਖੁਦਾਈਆਂ ਖੁਦਾ ਨੂੰ ਲਖ ਮੁਬਾਰਕ ਤੇ ਮੇਨੂੰ ਬੱਸ ਮੇਰੀ ਮਾਂ I
ਜੇ ਰੱਬ ਹੋਵੇ ਮਾਂ ਵਰਗਾ ਤਾਂ ਸੱਜਦੇ ਲਖ ਕਰੋੜ ਕਰਾਂ I
ਨਹੀਂ ਤਾਂ ਹੋਵਣ ਰੱਬ ਕਰੋੜਾਂ , ਪਰ ਇਕ ਪਾਸੇ ਮੇਰੀ ਮਾਂ I

ਮਾਂ
Maa murshad, maa peer paigambar, maa bin gian na hoi/
Maa jap tap tap, maa sanjam pooja, maa guruaan di ddhoi/
Mere bhaag, mere gun-augun, tole betha shaoh karim/
Reham main lochaan karam bina taan, maa he ikk rehmaa-rahim/
Mahavir, Mohammad, Issa, Nanak, Bulla ,Budh Kabir,
Lakh teerath, lakh ved katebaan, lakh sain, paigambar peer/
Eh na devan thhandi chhaan oh jehri deve meri maa/
Khudai khuda nu lakh mubarak, te mainu bus meri maa./
Je rab hove maa varga taan sajade lakh crore karaan/
Nahin taan hovan rab croraan, maan varga taan ik v naa./

No comments: