Monday, July 2, 2012

ਬਸੰਤਰ - A Punjabi poem...Rang hi koi hor hai




      ਬਸੰਤਰ 

ਅੱਜ ਕੱਲ ਤਾਂ ਘਰ ਮੇਰੇ ਦਾ ਰੰਗ ਹੀ ਕੋਈ ਹੋਰ ਏ 
ਮੰਗਦਾ ਨਿਰਲੱਜ ਮੈਥੋਂ ਰੰਗ ਹੀ ਕੋਈ ਹੋਰ ਏ ..

ਹਰ ਸਵੇਰੇ, ਮੂੰਹ ਹਨ੍ਹੇਰੇ , ਚੁੱਪ ਚਪੀਤੇ ਕੋਲ ਬੈਠ 
ਕਰ ਰਿਹੈ ਦੱਬੀ ਜੁਬਾਨੇ  ਮੰਗ ਹੀ ਕੋਈ ਹੋਰ  ...

ਹੋਰ ਹੀ ਰੁਖ ਢੰਗ ਨੇ  ਤੇ   ਹੋਰ  ਹੀ  ਨਖਰੇ  ਨਵੇਂ 
ਹੋਰ  ਹੈ  ਜੁਰਅਤ  ਏਹਦੀ ਤੇ ਸੰਗ  ਵੀ  ਕੋਈ  ਹੋਰ   
 
ਜੇ  ਮੈਂ  ਪੁਛਾਂ  ਲੋੜਦੈਂ    ਕੀ ?  ਬਿੱਟ  ਬਿੱਟ ਤੱਕੇ  ਪਿਆ   
ਚੜ੍ਹਿਆ   ਕਾਫ਼ਿਰ  ਦੇ  ਸਿਰ   ਤੇ   ਝੱਲ  ਹੀ  ਕੋਈ ਹੋਰ ਏ  

ਉਂਝ  ਤਾਂ  ਸੀ  ਮੁਢ  ਤੋਂ  ਮੂੰਹ  ਤੇ  ਈਹਦੇ   ਲਾਲੀ  ਅਜੀਬ 
ਹੁਣ  ਹੈ  ਜੇਹੜਾ   ਨੂਰ  ਓਹਦੀ  ਗੱਲ  ਹੀ  ਕੁਛ  ਹੋਰ  ਏ 

ਧੜਕਦੀ   ਪਿੰਜਰ    ਜੇਹੜੀ   ਹੋਰ  ਹੀ   ਏ   ਤਾਲ  ਓਹ 
ਵਾਂਗ   ਪੰਛੀ  ਤੜਪਦੀ   ਜੋ  ਰਗ ਵੀ  ਕੋਈ  ਹੋਰ  ਏ 

ਹੋਰ  ਹੀ  ਹੈ  ਮੱਚਿਆ   ਬ੍ਰੇਹਮੰਡ  ਵਿਚ  ਭਾਂਬੜ  ਨਵਾਂ 
ਫੈਲਦੀ  ਚਾਰੇ   ਖੰਡਾਂ ਵਿਚ  ਅੱਗ  ਵੀ  ਕੋਈ  ਹੋਰ  ਏ  

ਹੈ  ਜਵਾਲਾ  ਦਾ  ਇਹ  ਮੂੰਹ  ਜਾਂ  ਅਖ  ਹੈ  ਰਥਵਾਨ  ਦੀ ?
ਹੈ  ਨੇ  ਅਗਨੀ ਬਾਣ  ਓਈ     ਕਿਓਂ    ਅੱਗ  ਪਰ   ਕੋਈ  ਹੋਰ  ਏ  ?  
  
ਪੈ  ਗਿਐ ਏ  ਰਾਹ  ਤੇ  ਮੜ੍ਹੀਆਂ   ਦੀ  ਅੱਜ   ਕਮਜਾਤ   ਇਹ ,
ਪਰ  ਮਟਕ  ਦੇਖੋ , ਅਖੇ   ਮੇਰੀ  ਜੇਹੀ  ਕੋਈ   ਤੋਰ  ਹੈ ?"

"ਸੁਰਖ  ਕਫ਼ਨ  ਦੀ   ਮੇਰੇ  ਜੋ  ਧਜ ਹੈ  , ਕਿਥੇ  ਹੈ  ਹੋਰ ?
ਹਾਂ  ਚਿਰਾਗਾਂ   ਜਿਸ  ਵਿਚ  ਮੈਂ , ਅੱਗ  ਹੀ  ਕੋਈ  ਹੋਰ  ਹੈ 
 "ਫ਼ਕ਼ਰਾਂ  ਲਈ ਇਸ਼ਕ  ਪਲ  ਪਲ   ਮੌਤ  ਦਾ  ਦੂਜਾ  ਹੈ   ਨਾਮ 
"ਕੌਣ  ਘੁੱਟ   ਘੁੱਟ   ਮਰਨ  ਲਈ  ਕਰਦਾ  ਫਿਰੇ  ਜੀਵਨ  ਹਰਾਮ 
ਇਸ਼ਕ਼  ਤੇ  ਗੈਰਤ  ਅਸਲ  ਵਿਚ  ਇੱਕ  ਨੇ  ,  ਜਾਣੇ  ਕੋਈ 
"ਬਿਨ  ਦੌਲਤ,  ਬਿਨ  ਤਖ਼ਤ   ਸੁਲਤਾਨੀਆਂ  ਮਾਣੇ  ਓਹੀ 
"ਇਸ਼ਕ਼  ਬਾਝੋਂ  ਰੁਲਦੇ  ਹੀਰੇ,   ਵਾਂਗ  ਖੋਟੇ  ਟਕਿਆਂ  
"ਪ੍ਰੇਮ  ਬਿਨ  ਪ੍ਰਭ  ਨਾ  ਮਿਲੇ , ਸੌ  ਤੀਰਥਾਂ , ਲਖ  ਮੱ ਕਿਆਂ   
  
ਇਸ਼ਕ਼  ਤੇ  ਗੈਰਤ  ਅਸਲ ਵਿਚ  ਇਕ ’  ਆਸ਼ਿਕ਼  ਗਾਂਵਦੇ 
ਕਰ  ਕੇ  ਟੋਟੇ ਜਿਗਰ  ਦੇ  ਓਹ   ਨੀਹਾਂ  ਵਿਚ  ਚਿਨਾਵਂਦੇ
ਹੋ  ਮਗਨ  , ਰਖ  ਸੀਸ  ਥੇਲੀ  'ਤੇ  ,  ਪਏ ਓਹ  ਗਾਂਵਦੇ ਏ 


ਜ਼ਮੀਰ  ਦੀ  ਜੇ ਮੌਤ  ਹੈ,  ਸ਼ਰਤ  ਸਿਰ  ਉਠਾਣ ਦੀ 
ਕੀ ਫਰਕ ਸਿਰ ਮੋਢਿਆਂ ਤੇ ਜਿਸੇ ਕਿਸੇ ਦੁਕਾਨ ਤੇ ?

No comments: