Tuesday, July 3, 2012

ਲੂਕਣ ਮੀਚੀਂ ਖੇਡ ਖਤਮ -- End of Hide and Seek( Punjabi Poem)




ਲੂਕਣ ਮੀਚੀਂ ਖੇਡ ਖਤਮ  --

POEM ON HIDE AND SEEK AND SEEK
July 3, 2012 11.54 PM

ਬੰਦਗੀ ਤੇਰੀ ਯਾ ਤੇਰੇ ਹੁਸਨ ਦੀ ਪਰਵਰਦਿਗਾਰ ?
ਤੇਥੋਂ  ਵੀ ਦਿਲਕਸ਼  ਤੇਰੇ  ਜਲਵੇ,   ਤੇ  ਤੇਰੇ  ਚਮਤਕਾਰ.

ਹੋ ਰਹੇਗੀ ਬੇਵਫਾਈ  ਮੈਥੋਂ ਕੁਝ ਨਾ ਕੁਝ   ਜ਼ਰੂਰ 
ਤੂੰ ਏਂ ਗੁੰਮ ਤੇ ਚਾਰੋਂ ਪਾਸੇ ਖਿਲ ਰਿਹਾ ਹੁਸਨ   ਜ਼ਹੂਰ  

ਭੁੱਲਾਂ    ਤੇਨੂੰ , ਤੇ ਕਰਾਂ  ਬਸ  ਹੁਸਨ ਦੀ ਮੈਂ ਬੰਦਗੀ 
ਕਹਿਰ  ਬਰਪੇਗਾ ਮੇਰੇ 'ਤੇ  ਯਾ ਤੇਰੀ ਬਖਸ਼ੰਦਗੀ

 ਹਾਂ , ਪ੍ਰਸਤਿਸ਼ ਨਕਸ਼ ਦੀ  ਦਾ  ਮੈਂ   ਆਂ ਮਾਲਿਕ  ਗੁਨਹਾਗਾਰ
ਪਰ ਮੇਰੇ ਇਕ ਕੁਫਰ ਤੋਂ  ਨੇ   ਹਕ਼ ਹਕੀਕਤ ਸਭ ਨਿਸਾਰ
  
ਹਾਂ  ਮੈਂ ਪੂਜਾ   ਨਕਸ਼ ਦੀ ਹੀ  ਕਰਨੇ ਦਾ ਹਾਂ ਗੁਨੇਹਾਗਰ 
ਪਰ ਮੇਰੇ ਇਸ ਪਾਪ ਤੋਂ ਮੈਂ ਦੇਵਾਂ ਪੁੰਨ ਲਖਾਂ ਹੀ ਵਾਰ) 

 ਤੇ ਸਬਬ  ਇੰਨਾ ਹੈ ਬਸ ਕਿ ਤੂੰ ਤੇ ਤੇਰੀ ਕਾਇਨਾਤ 
ਲੁਕਣ ਮੀਚੀ ਹੋ ਮਗਨ ਪਏ ਖੇਡਦੇ ਹਰ ਦਿਵਸ ਰਾਤ 
ਹੈ ਕਿਤੇ ਓਹ  ਤੂੰ, ਕਿਤੇ  ਤੂੰ  ਓਹ, ਕਿਤੇ ਓਹ ਤੂੰ  ਤੂੰ 
ਮੈਂ ਖਤਮ ਝੇੜਾ ਹੀ ਕਰਤਾ, ਤੂੰ ਓਹ ਤੇ ਓਹ ਏ ਮੈਂ ਤੇ ਮੈਂ ਆਂ ਤੂੰ       

No comments: