Tuesday, July 3, 2012

MAIN ISHK MIJAAZEE KAR CHUKKA PUNJABI POEM


MAIN ISHK MIJAAZEE KAR CHUKKA
PUNJABI POEM  ( Rough Draft)
JULY 2, 2013 11.55 PM

 ਮੈਂ ਇਸ਼ਕ਼ ਮਜਾਜ਼ੀ ਕਰ ਚੁੱਕਾ
ਹਰ ਪਲ ਹਮ ਬਿਸਤਰ ਕਰ ਚੁੱਕਾ 
ਅੰਗ ਅੰਗ ਇਥੇ  ਰੁਸ਼ਨਾਯਾ ਮੈਂ 
ਅੰਗ ਅੰਗ 'ਚ ਅਗਨੀ ਭਰ ਚੁੱਕਾ 

ਓਹਦੇ  ਧੁਰ ਅੰਦਰ  ਤੰਦੂਰ ਬਲੇ 
ਜੇਹਦੇ  ਵਿਚ  ਮੇਰਾ ਹਰ ਰੋਮ ਜਲੇ  
ਕਦੇ ਭਸਮ ਹੋ ਜਾਂ , ਕਦੇ ਉਠ ਬੈਠਾਂ 
ਇਹ ਅਗਨ ਨ੍ਰਿਤ ਦਿਨ ਰਾਤ ਚਲੇ

ਕਦੇ ਜ਼ਹਿਰ ਪਿਆਲਾ ਪੀ ਲੈਨਾਂ
ਕਦੇ ਵਿਚ ਸ਼ਰਾਬਾਂ ਜੀ ਲੈਨਾਂ
ਕਦੇ ਲੁੱਟ ਲੈਨਾਂ , ਕਦੇ ਲੁੱਟ ਜਾਨਾਂ 
ਕਦੇ ਫਾੜ ਕੇ  ਦਾਮਨ ਸੀ ਲੈਨਾਂ ...

ਲੜ ਮਸਤ ਕਲੰਦਰ ਦਾ ਫੜਿਆ 
ਛਡ  ਕਲਮਾ ਪਾਠ ਨਵਾਂ ਪੜਿਆ  
ਨਾ  ਹੀ ਮਸਜਿਦ ਨਾ   ਮਸ੍ਜੂਦ ਕੋਈ
ਘਰ ਸਿਧਾ ਰਬ ਦੇ ਆ ਵੜਿਆ 

 ਜਿਥੇ  ਗੀਤਾ ਗ੍ਰੰਥ  ਦਾ  ਮੂਲ     ਨਹੀਂ 
ਜਿਥੇ ਸੂਖਮ ਨਹੀਂ ਸਥੂਲ ਨਹੀਂ 
ਨਾ ਦੀਨ ਦੁਨੀ ਨਾ ਦੀਨਅਨਾਥ
ਕੋਈ ਸ਼ਰਾਹ,ਸ਼ਰਮ ਤੇ  ਅਸੂਲ ਨਹੀਂ 

ਨਾ ਪੰਜ ਤੇ ਨਾ ਪ੍ਰਮੇਸ਼ਵਰ ਜੀ
ਨਾ ਪਾਪ ਪੁੰਨ ਕਿਸੇ ਸਿਰ ਜੀ 
ਨਾ ਅਲਖ ਨਾ ਅੱਲਾ ਹੂ ਅਕਬਰ 
ਨਾ ਈਸ ਤਾ ਨਾ ਹੀ ਈਸ਼ਵਰ ਜੀ 


ਇਹ ਗੱਲ ਨਹੀਂ ਸੁਣਨੇ ਕਹਿਣੇ ਦੀ 
ਤੇ ਨਾ ਹੀ ਰਹਿਣੇ ਬਹਿਣੇ  ਦੀ
ਹੈ  ਸੁੰਨ ਸੰਨਾਟੇ ਵਿਚ ਛਮ ਛਮ 
ਮੁਟਿਆਰ ਦੇ ਨਚਦੇ ਰਹਿਣੇ ਦੀ ...

ਮੁਟਿਆਰ ਜੋ ਅੰਬਰ ਜਾਈ ਹੈ
ਮੁਟਿਆਰ ਜੋ ਚਾਨਣ ਨ੍ਹਾਈ ਹੈ
ਅਸਮਾਨ ਜੀਹਦੇ ਲਈ  ਸੈਰ ਗਾਹ
ਜੋ ਪੌਣਾਂ ਵਿਚ ਸਮਾਈ ਹੈ ...

ਸੌ ਸਾਗਰ ਅਖੀਂ ਤਰਦੇ ਨੇ 
 ਓਹਦੀ ਹਾਮੀ ਤਾਰੇ ਭਰਦੇ ਨੇ 
ਓਹਦੇ ਸਾਹਾਂ ਨਾਲ ਹੀ  ਇਤਰ ਬੇਜ਼
ਫੁੱਲ ਬੂਟੇ ਬ੍ਰੇਹ੍ਮੰਡ ਭਰ ਦੇ ਨੇ ...

ਓਹਦੇ ਗੀਤ ਨੇ  ਪੌਣਾਂ   ਛੇੜ ਰਹੀਆਂ
ਧੂਪਾਂ  ਦੇ ਚਵਰ ਨੇ ਫੇਰ ਰਹੀਆਂ 
ਓਹਦੀ ਚਰਨ  ਛੋਹ ਲਈ ਗੰਗਾ ਜਲ
ਦੀਆਂ ਲਹਿਰਾਂ ਘੁੰਮ ਘੁਮੇਰ  ਰਹੀਆਂ 
ਜੀਹਦੀ  ਆਰਤੀ 
 ( ਗਗਨ ਮੈਂ ਥਾਲ)



 ਮੰਦਿਰ ਵਿਚ ਸੰਖ ਅਸੰਖ  ਵਾਰ   
ਨਿੱਤ ਹੋਣ ਅਜ਼ਾਨਾਂ ਅੱਲਾ ਦੁਆਰ
ਹਰ ਸ਼ੇਖ ਬ੍ਰਾਹਮਣ ਨਚ ਰਿਹਾ 
ਮੁਟਿਆਰ ਦੀ ਝਾਂਜਰ ਦੀ ਝਣਕਾਰ 

ਮੰਦਰਾਂ ਵਿਚ  ਵਜਦੇ ਸੰਖ ਨਾਦ 
ਮਸਜਿਦ ਵਿਚ ਸੋ ਅਜਾਨ   ਆਜ਼ਾਦ
ਹਰ ਸ਼ੇਖ  ਬ੍ਰਾਹਮਣ ਤੱਕ ਰਿਹਾ 
ਮੁਟਿਆਰ ਦੇ ਪੈਰਾਂ ਦੀ ਅਰਦਾਸ ( ਛਣਕਾਰ) 


No comments: