Sunday, July 15, 2012

ਲਖ ਸੂਲੀ , ਲਖ ਜ਼ਹਿਰ ਪਿਆਲੇ , ਇਸ਼ਕ਼ ਦੇ ਪੱਲੇ ਆਵਣ ਹੋ ,


Saturday, March 20, 2010

"SOOL SURAAHI, KHANJAR PIYAALA"

ਲਖ  ਸੂਲੀ ,  ਲਖ  ਜ਼ਹਿਰ ਪਿਆਲੇ , ਇਸ਼ਕ਼  ਦੇ  ਪੱਲੇ  ਆਵਣ ਹੋ ,
ਜੇਹੜੇ  ਲਭਦੇ  ਰਾਹ  ਸੁਖਾੱਲੇ, ਓਹ  ਇਸ  ਰਾਹ  ਕਿਓਂ ਜਾਵਣ ਹੋ  !
ਲਖ  ਚੁਰਾਸੀ  ਗੇੜ  ਤੋਂ  ਲੰਬਾ , ਪਲ ਇਸ਼੍ਕ਼ੇ  ਦੀ  ਪੀੜਾ  ਦਾ ,
ਪਰ  ਨਚਦੇ  ਜੋ  ਸੀਸ  ਤਲੀ  ਧਰ , ਓਹੀ  ਹੁਜੂਰ  ਨੂੰ ਪਾਵਣ ਹੋ ,
ਤੋੜ  ਰਿਵਾਜ  ਲਖਾਂ  ਰੌਹ–ਰਸਮਾ , ਪ੍ਰੀਤ  ਦੀ  ਰੀਤ  ਨਿਭਾਵਣ  ਹੋ .
ਪ੍ਰੀਤ  ਦੀ  ਰੀਤ  ਨਿਭਾਵਣ  ਖਾਤਿਰ , ਜਿੰਦ  ਅਜਾਬੀਂ ਪਾਵਣ  ਹੋ ,
ਬਿਸ ਪਿਆਲੇ  ਨੂੰ  ਕਿਰਪਾ   ਜਲ  ਕਹਿ, ਹਸ ਹਸ  ਕੰਠ  ਲਗਾਵਣ  ਹੋ .
ਨਸ਼ਾ  ਮੌਤ  ਦਾ  ਪੀ  ਪੀ  ਨਚਦੇ , ਵਾਂਗ  ਫਕੀਰਾਂ  ਗਾਵਣ ਹੋ
ਲਖ  ਖੰਜਰ , ਲਖ  ਬਰਛੇ , ਤੇਗਾਂ , ਜੇ  ਕਰ  ਆਣ ਡਰਾਵਣ  ਹੋ ,
"ਮੈਂ  ਨਾਚੂਂਗੀ " ਆਖੇ  ਮੀਰਾ , ਲਖ  ਲਸ਼੍ਕਰ  ਆ  ਜਾਵਣ  ਹੋ .
ਰੋਗ  ਰਜਾਈਆਂ  ਓਢਣ ਛਡ  ਘਰ  ਮਿਤ੍ਟਰ  ਪਿਆਰੇ  ਜਾਵਣ  ਹੋ ,
ਯਾਰੜੇ  ਦੇ  ਸਥਰ  ਤੇ  ਓਹੀ  ਵਸਲ  ਦੀ  ਸੇਜ  ਸਜਾਵਣ ਹੋ ,

No comments: