Sunday, May 9, 2010

ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, /

A POEM BY AMARDEEP

ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, /
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; /
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, /
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, /
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ,/
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ , /
ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ , /
ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ,/
ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ /
ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ;/
ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ ,/
ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ , /
ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ /
ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ/
ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ /
ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ/
ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ /
ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ /
ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ /
ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ /
ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ /
ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ /
ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ/
ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ/
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, /
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; /
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, /
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, /
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ /
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ./

No comments: