Wednesday, June 13, 2012

ਮੈਂ ਹਾਂ ਇਸ਼ਕ਼ - ਖੁਦਾ ਕੀ ਏ ? Main Haan Ishq Khuda ki e? A Punjabi poem


ਮੈਂ ਹਾਂ ਇਸ਼ਕ਼  - ਖੁਦਾ ਕੀ ਏ ?


An incomplete Poem

ਮੈਂ ਹਾਂ ਇਸ਼ਕ਼  - ਖੁਦਾ ਕੀ ਏ ?
ਇਹ ਧਰਮ , ਦੀਨ , ਇਖ੍ਲਾਕ਼ , ਵਫ਼ਾ ,
ਇਹ ਮੈਥੋਂ ਦਸ ਸਿਵਾ ਕੀ ਏ ?

ਮੈਂ ਤੇੜ ਤੜਾਗੀ ਬੰਨ ਤ੍ਰਿੰਜਣਆਂ ਵਿਚ ਨਚੇਂਦਾ ਵਾਂ ,
ਕਛ ਵੰਝਲੀ , ਸਿਰ ਤੇ ਮੋਰ ਪੰਖ , ਮੈਂ ਮਸਤ ਗਵੇੰਦਾ ਵਾਂ ,

ਜਦੋਂ ਚੜੇ ਘਟਾ ਘਨ-ਘੋਰ ਘੋਰ ,
ਮੈਂ ਪੈਲਾਂ ਪਾਂ, ਬਣ ਮੋਰ, ਮੋਰ
ਉਦੋਂ ਪਵੇ ਬਹਿਸ਼ਤੀ ਸ਼ੋਰ ਸ਼ੋਰ ...

ਹੋਰ ਨਾਦ ਅਨਾਹਦ ਦਾ ਕੀ ਏ ?
ਹੋਏ ਬੰਸੀ ਕੀਤੇ ਰਬਾਬ ਹੋਏ
ਇਹ ਮੈਥੋਂ ਦਸ ਸਿਵਾ ਕੀ ਏ ?

ਬਣ ਫੱਕਰ ਦਰ ਦਰ ਉੱਤੇ  ਅਲਖ ਜਗੇੰਦਾ  ਵਾਂ ,
ਛੱਡ ਪਾਤਸ਼ਾਹੀਆਂ , ਫੜ ਠੂਠਾ  ਭੀਖ  ਮੰਗੇੰਦਾ ਵਾਂ
ਕਦੇ ਪੇਹਨ ਬਸੰਤੀ ਚੋਲੇ ਨੱਢੀ ਹੀਰ ਢੂੰਡੇਦਾ ਵਾਂ

ਕੋਈ ਅਲਖ ਨਿਰੰਜਨੀ ਧੁੰਨ ਧੁੰਨ
ਭੰਨ ਦਵੇ ਸਮਾਧੀ ਸੁੰਨ ਸੁੰਨ
ਮੈਂ ਉਚਰਾਂ ਕੁੰਨ ਬੈਕੁੰਨ ਕੁੰਨ

ਹੋਰ ਹੁੰਦੀ ਦਸ  ਅਜ਼ਾਨ ਕੀ ਏ ?
ਤੂ ਹੋਕੇ ਅੰਤਰ ਧਿਆਨ ਸੁਣੇ
ਤਾਂ ਮੈਥੋਂ ਬਿਨ ਕੁਰਾਨ ਕੀ ਏ ?

ਮੈਂ ਚਿੱਲੇ ਚਾੜ ਸੀਨੇ ੜੇ ਜਖ੍ਮ  ਉਗਾਓੰਦਾ ਵਾਂ
ਕਿੱਤੇ ਟੁਕੜੇ ਦਿਲ ੜੇ ਨੀਹਾਂ ਵਿਚ ਚਿਨੋੰਦਾ ਹਾਂ
ਕਦੇ ਜੰਝ  ਤਿਲਕ  ਲਈ ਸਿਰ ਦਾ ਸਾਈਂ ਗਵੋੰਦਾ ਹਾਂ .

ਬਿਨ ਪ੍ਰੇਮ ਪ੍ਰਭੁ ਨਾ ਮਿਲਦਾ ਜੀ
ਕੋਈ ਮਿੱਤਰ  ਪਿਆਰਾ  ਦਿਲ ਦਾ ਜੀ
ਕਿਤੇ ਰਤੜੇ ਚੋਲੇ ਸਿਲਦਾ ਜੀ ..
     ਬਿਨਾ  ਏਸ  ਪੰਥ ਤੋਂ ਰਾਹ ਕੀ ਏ ?
      ਹੋਏ ਗੁਰੂ ਕਿਤੇ ਜਾਂ ਗਰੰਥ ਹੋਏ
      ਓਹ ਮੈਥੋਂ ਦਸ ਸਿਵਾ ਕੀ ਏ ?

ਜਦੋਂ ਅਗਨ ਤਪੇ ਤਪ ਤਾਓ ਮੈਨੂੰ ਤਵੀ ਬੁਲੋੰਦੀ ਏ
ਤੇ ਤੜਪਦੀ ਤੱਤੀ ਰੇਤ ਮੇਰੇ ਸੀਨੇ ਠੰਡ ਪੋਂਦੀ ਏ
ਨਾ ਲੀਨ   ਅਗਨ  ਸੰਗ ਅਗਨ ਹੋਵਾਂ ਤਾਂ ਤਾਨੇ ਪੋਂਦੀ ਏ

ਜਦੋਂ ਸਿਰ ਤੇ ਹਾੜ ਤਪੇੰਦਾ ਏ
ਜਦੋਂ ਅੰਬਰ ਅੱਗ ਵਰੇੰਦਾ ਏ
ਮੈਨੂ ਭਾਣਾ ਸ਼ੀਤ ਲਗੇੰਦਾ ਏ

    ਮਰ ਜਾਣਾ  ਜੀਵਤਿਆਂ ਕੀ ਏ ?
    ਇਹ  ਅਗਨ ਕੁੰਡ ਹੈ  ਅਮਰ ਕੁੰਡ
    ਪਰ  ਮੈਥੋਂ ਦਸ ਸਿਵਾ ਕੀ ਏ ?

ਕਿਤੇ ਜ਼ਹਿਰ ਪਿਆਲਾ ਪੀ ਕੇ ਕੋਈ ਝੂਮਰ ਪੋਂਦੀ ਏ
ਕੋਈ ਚਿਤਾ ਤੇ ਸੇਜ ਸਜਾ ਕੇ ਰਾਗ ਮਲ੍ਹਾਰ ਪੈ ਗੋੰਦੀ ਏ
ਕੋਈ ਪੇਰੀੰ ਬੇੜੀਆਂ ਬੰਨ ਕੇ ਤ੍ਰਿਖੜੇ ਤਾਲ ਮਿਲੋੰਦੀ ਏ
      ਰਖ ਸੂਲੀ ਤੇ ਕੋਈ ਸੀਸ ਸੀਸ
      ਦਬ ਸੀਨੇ ਅੰਦਰ ਚੀਸ ਚੀਸ
      ਹੋਏ ਪਵੜੀਆਂ ਚੜ ਇਕੀਸ -'ਕੀਸ
ਬਿਨ ਆਪ ਗਵਾਇਆਂ ਰਾਹ ਕੀ ਏ ?
ਜੇ ਜ਼ਹਰ ਪੀਣ ਦਾ ਝੱਲ ਨਹੀਂ
ਤਾਂ ਅਮ੍ਰਿਤ ਦਾ ਮਜ਼ਾ ਕੀ ਏ ?
ਹੋਏ ਜ਼ਹਰ ਕਿਤੇ ਜਾ ਅਮ੍ਰਿਤ ਜਲ
ਇਹ  ਮੈਥੋਂ ਦਸ ਸਿਵਾ ਕੀ ਏ ?   ( ਅਧੂਰੀ )

The poem is incomplete and needs revision too. This is a raw attempt. Obviously -- needs a re-look in terms of balance , rhythm, rhyme -- and reason !!! All Help welcome   --  HB



 















No comments: