Showing posts with label punjabi poem rajj na koi jeevia. Show all posts
Showing posts with label punjabi poem rajj na koi jeevia. Show all posts

Sunday, September 18, 2011

ਰੱਬ ਨੂੰ ਕਰ ਹਠਕੇਲੀਆਂ ਭਵ ਸਾਗਰ ਤਰਿਆ

ਰੱਜ ਨਾ ਕੋਈ ਜੀਵਿਆ ਤੇ ਨਾ ਰੱਜ ਮਰਿਆ ,

ਓਹੀ ਮੌਤ ਨੂੰ ਜਿੱਤਿਆ ਜਿਸ ਜੀਵਨ ਹਰਿਆ I

ਘਰ ਬਾਰ ਲੁਟਾਇਆ ਆਪਣਾ , ਹੋਰਾਂ ਦਾ ਭਰਿਆ ,

ਸਿਰ ਲਾਸ਼ ਉਠਾ ਜੋ ਜੀਵੰਦਾ, ਮੜੀਆਂ ਜਾ ਵੜਿਆ

ਨਾ ਰਖਿਆ ਲਾਲਚ ਜਿਓਣ ਦਾ ਨਾ ਮੌਤੋਂ ਡਰਿਆ ,

ਨਾ ਮੌਤ ਨਾ ਜੀਵਨ ਦੀਨ ਨਾ ਵਿਚ ਦੁਨੀ ਦੇ ਘਿਰਿਆ ,

ਜਿਹਨੇ ਖੌਫ਼ ਹਾਰ ਦਾ ਛੱਡਿਆ , ਓਹ ਕਦੇ ਨਾ ਹਰਿਆ I

ਓਹ ਖੇਡੇ ਨਾਲ ਉਜਾੜ ਦੇ ਦਿਲ ਹਰਿਆ ਭਰਿਆ I

ਓਹ ਰੱਬ ਨੂੰ ਕਰ ਹਠਕੇਲੀਆਂ ਭਵ ਸਾਗਰ ਤਰਿਆ I