Monday, July 29, 2013

Punjabi Poem: ਜੇ ਗੱਲ ਕੋਈ ਇਸ਼ਕ਼ ਦੀ ਆਖੇ, ਤੇ ਫਿਰ ਸਰਬੰਸ ਵਾਰ ਆਖੇ / .

On Facebook on July 30, 2013


ਜੇ ਗੱਲ ਕੋਈ ਇਸ਼ਕ਼ ਦੀ ਆਖੇ, ਤੇ ਫਿਰ ਸਰਬੰਸ ਵਾਰ ਆਖੇ / .....


ਮੈਂ ਹਾਂ ਖੰਡਰ , ਪਰ ਜੁਗਨੂੰ ਇਸ 'ਚ ਲਖਾਂ ਟਿਮ ਟਿਮੋੰਦੇ ਨੇ 

ਕੋਈ ਆਖੇ ਹੈ "ਸੜਿਆ ਘਰ", ਕੋਈ ਚਾਨਣ-ਮੀਨਾਰ ਆਖੇ /



ਹਾਂ ਠੰਡੀ ਰਾਖ , ਹਰ ਜ਼ਰੇ ਤੇ ਲਖ ਸੂਰਜ ਬ-ਸਜਦਾ ਨੇ 


ਰਬਾਬੀ ਧੁਨ ਕੋਈ ਏਹਨੂੰ ਆਸ਼ਕੀ ਦਾ ਆਬਸ਼ਾਰ ਆਖੇ /


ਨਹੀਂ ਸਿਵਿਆਂ ਦੀ ਚੁੱਪ ਮੈਂ, ਇਕ ਸ਼ਹੀਦੀ ਜੋੜ ਮੇਲਾ ਹਾਂ ,


ਕੋਈ ਮੇਨੂੰ ਆਖਰੀ ਅਰਦਾਸ , ਕੋਈ ਆਸਾ ਦੀ ਵਾਰ ਆਖੇ /



ਮੈਂ ਆਖਾਂ ਜੋ ਪਿਆ ਆਖਾਂ , ਇਲਾਹੀ ਹੁਕਮਨਾਮਾ ਹੈ ,


ਜੇ ਗੱਲ ਕੋਈ ਇਸ਼ਕ਼ ਦੀ ਆਖੇ, ਤੇ ਫਿਰ ਸਰਬੰਸ ਵਾਰ ਆਖੇ /

No comments: