ਤੇਥੋਂ ਵੀ ਦਿਲਕਸ਼ ਤੇਰੇ ਜਲਵੇ, ਤੇ ਤੇਰੇ ਚਮਤਕਾਰ
ਹੁਸਨ ਨੂਰੋ ਨੂਰ ਬਰਸੇ ਨੂਰ ਦੀ ਸੱਜਰੀ ਬਹਾਰ
ਹੁਸਨ ਨੂਰੋ ਨੂਰ ਬਰਸੇ ਨੂਰ ਦੀ ਸੱਜਰੀ ਬਹਾਰ
October 20, 2019
An old poem - slightly revised
ਬੰਦਗੀ ਤੇਰੀ ਯਾ ਤੇਰੇ ਹੁਸਨ ਦੀ, ਪਰਵਰਦਿਗਾਰ ?
ਤੇਥੋਂ ਵੀ ਦਿਲਕਸ਼ ਤੇਰੇ ਜਲਵੇ, ਤੇ ਤੇਰੇ ਚਮਤਕਾਰ.
ਤੇਥੋਂ ਵੀ ਦਿਲਕਸ਼ ਤੇਰੇ ਜਲਵੇ, ਤੇ ਤੇਰੇ ਚਮਤਕਾਰ.
ਹੋ ਰਹੇਗੀ ਬੇਵਫਾਈ ਕੁਝ ਨਾ ਕੁਝ ਮੈਥੋਂ ਜ਼ਰੂਰ
ਗੁੰਮ ਤੂੰ , ਤੇਰਾ ਹੁਸਨ ਜ਼ੱਰੇ ਜ਼ੱਰੇ ਵਿਚ ਹਾਦਰ ਹਦੂਰ
ਗੁੰਮ ਤੂੰ , ਤੇਰਾ ਹੁਸਨ ਜ਼ੱਰੇ ਜ਼ੱਰੇ ਵਿਚ ਹਾਦਰ ਹਦੂਰ
ਭੁੱਲ ਮੈਂ ਤੈਨੂੰ ਬਸ ਕਰਾਂ ਤੇਰੇ ਹੁਸਨ ਦੀ ਬੰਦਗੀ
ਕਹਿਰ ਬਰਪੇਗਾ ਮੇਰੇ ਤੇ ਯਾ ਤੇਰੀ ਬਖਸ਼ੰਦਗੀ?
ਕਹਿਰ ਬਰਪੇਗਾ ਮੇਰੇ ਤੇ ਯਾ ਤੇਰੀ ਬਖਸ਼ੰਦਗੀ?
ਹਾਂ , ਪ੍ਰਸਤਿਸ਼ ਨਕਸ਼ ਦੀ ਦਾ ਮੈਂ ਹਾਂ ਮਾਲਿਕ ਗੁਨਹਾਗਾਰ
ਪਰ ਮੇਰੇ ਇਸ ਇਕ ਕੁਫਰ ਤੋਂ ਹਕ਼-ਹਕੀਕਤ ਲੱਖ ਨਿਸਾਰ
ਪਰ ਮੇਰੇ ਇਸ ਇਕ ਕੁਫਰ ਤੋਂ ਹਕ਼-ਹਕੀਕਤ ਲੱਖ ਨਿਸਾਰ
ਤੂੰ ਨਹੀਂ ਪਰ ਫੁੱਲ ਤੇਰੇ ਦੀਨ ਮੇਰੇ ਦਾ ਸ਼ਿੰਗਾਰ
ਬਾਝ ਰਚਨਾ ਦਸ ਖਾਂ ਸਮਝਾਂ ਤੈਨੂੰ ਮੈਂ ਕਿੰਝ ਰਚਨਹਾਰ
ਬਾਝ ਰਚਨਾ ਦਸ ਖਾਂ ਸਮਝਾਂ ਤੈਨੂੰ ਮੈਂ ਕਿੰਝ ਰਚਨਹਾਰ
ਨਫਰਤਾਂ ਕਿਓਂ ਰਾਤ ਦਿਨ ਜਦ ਰੋਮ ਰੋਮ ਉਪਜੇ ਪਿਆਰ ?
ਹੁਸਨ ਨੂਰੋ ਨੂਰ ਬਰਸੇ ਨੂਰ ਦੀ ਸੱਜਰੀ ਬਹਾਰ
ਹੁਸਨ ਨੂਰੋ ਨੂਰ ਬਰਸੇ ਨੂਰ ਦੀ ਸੱਜਰੀ ਬਹਾਰ
ਮੰਦਿਰਾਂ,ਗੁਰਦਵਾਰਿਆਂ ਤੇ ਮਸਜਿਦਾਂ ਵਿਚ ਹੈ ਦਫ਼ਨ
ਉਹ ਜੋ ਹਰ ਪਲ ਹਰ ਜਗਾਹ ਇਕ ਗੂੰਜਦਾ ਹੈ ਉਂਕਾਰ
ਉਹ ਜੋ ਹਰ ਪਲ ਹਰ ਜਗਾਹ ਇਕ ਗੂੰਜਦਾ ਹੈ ਉਂਕਾਰ
ਵਾਦੀਆਂ ਦੀ ਚੁੱਪ ਤੇ ਸੱਨਾਟਿਆਂ ਦਾ ਗੀਤਕਾਰ
ਹਰ ਜਗਾਹ ਛਮ ਛਮ ਸਦਾ ਪਰ ਥੰਮ ਨੱਚੇ ਨ੍ਰਿਤਕਾਰ
ਹਰ ਜਗਾਹ ਛਮ ਛਮ ਸਦਾ ਪਰ ਥੰਮ ਨੱਚੇ ਨ੍ਰਿਤਕਾਰ
ਗੂੰਜ ਸੰਗ ਸੱਨਾਟਿਆਂ ਸੰਗ ਧਰਤੀਆਂ ਦੇ ਸ਼ਾਹਕਾਰ
ਧਰਤ ਗਗਨਾ ਗਰਜ ਗੂੰਜਾਂ ਗਹਿਨ ਚੁੱਪਾਂ ਦੇ ਅੰਬਾਰ
ਧਰਤ ਗਗਨਾ ਗਰਜ ਗੂੰਜਾਂ ਗਹਿਨ ਚੁੱਪਾਂ ਦੇ ਅੰਬਾਰ
ਗਾਉਣ ਨੱਚਣ ਭੁੱਲ ਦੁਨੀਆ ਦੀਨ ਦੇ ਝੰਜਟ ਹਜ਼ਾਰ
ਹੈ ਜਿਨ੍ਹਾਂ ਦਾ ਸਿਰਜਨਾ ਲਈ ਇਸ਼ਕ ਹੀ ਇੱਕ ਰਚਨਹਾਰ
ਹੈ ਜਿਨ੍ਹਾਂ ਦਾ ਸਿਰਜਨਾ ਲਈ ਇਸ਼ਕ ਹੀ ਇੱਕ ਰਚਨਹਾਰ
ਇਸ਼ਕ ਖਾਤਿਰ ਇੱਕ ਨੇ - ਕੀ ਸਿਰਜਨਾ, ਕੀ ਸਿਰਜਣਹਾਰ
ਸਿਰਜਨਾ ਲਈ ਇਸ਼ਕ ਖੁਦ ਹੋ ਜਾਂਵਦਾ ਏ ਸਿਰਜਣਹਾਰ
ਸਿਰਜਨਾ ਲਈ ਇਸ਼ਕ ਖੁਦ ਹੋ ਜਾਂਵਦਾ ਏ ਸਿਰਜਣਹਾਰ
ਹਾਂ , ਹੁਸਨ ਮੈਂ ਮੂਰਤਾਂ ਦਾ ਪੂਜਦਾ, ਕਰਦਾ ਪਿਆਰ
ਹਾਂ, ਓਹਨਾ ਦੇ ਹੁਸਨ ਵਿਚ ਹੁੰਦਾ ਮੈਨੂੰ ਤੇਰਾ ਦੀਦਾਰ
ਹਾਂ, ਓਹਨਾ ਦੇ ਹੁਸਨ ਵਿਚ ਹੁੰਦਾ ਮੈਨੂੰ ਤੇਰਾ ਦੀਦਾਰ
ਤੇ ਸਬਬ ਇੰਨਾ ਹੈ ਬਸ ਕਿ ਤੂੰ ਤੇ ਤੇਰੀ ਕਾਇਨਾਤ
ਲੁੱਕਣ-ਮੀਚੀ ਹੋ ਮਗਨ ਪਏ ਖੇਡਦੇ ਨੇ ਦਿਵਸ ਰਾਤ
ਲੁੱਕਣ-ਮੀਚੀ ਹੋ ਮਗਨ ਪਏ ਖੇਡਦੇ ਨੇ ਦਿਵਸ ਰਾਤ
ਹੈ ਕਿਤੇ ਉਹ ਤੂੰ, ਕਿਤੇ ਤੂੰ ਉਹ , ਕਿਤੇ ਉਹ ਤੂੰ ਉਹ ਤੂੰ
ਮੈਂ ਖਤਮ ਝੇੜਾ ਹੀ ਕਰਤਾ- ਤੂੰ ਏ ਉਹ ਤੇ ਉਹ ਏ ਮੈਂ , ਤੇ ਮੈਂ ਆਂ ਤੂੰ
ਮੈਂ ਖਤਮ ਝੇੜਾ ਹੀ ਕਰਤਾ- ਤੂੰ ਏ ਉਹ ਤੇ ਉਹ ਏ ਮੈਂ , ਤੇ ਮੈਂ ਆਂ ਤੂੰ
No comments:
Post a Comment