ਪਿਆਰੀ ਅੰਜਨਾ ਨੂੰ
ਕੁੜੀਏ ਸੱਚ ਅਲਬੇਲੜਾ , ਤੱਕ ਅੱਖ ਚ ਪਾ ਕੇ ਅੱਖ ,
ਮਿਜ਼ਾਜੀ ਰੱਖ ਮੁਹੱਬਤਾਂ , ਵਿਚ ਨਾਮ ਖੁਮਾਰੀ ਰੱਖ /
ਵਿਚ ਨਾਮ ਖੁਮਾਰੀ ਰੱਖ ਤੂੰ , ਫਿਰ ਇਸ਼ਕ਼ ਮਿਜਾਜ਼ੀ ਲਾ ,
ਨੀ , ਸੁਣ ਨੀ ਰਾਣੀ ਅੰਜਨਾ , ਤੂੰ ਲਿਆ ਨਿਰੰਜਨ ਫਾਅ /
ਤੈਨੂੰ ਤੱਕਦਾ ਵਿਚ ਤ੍ਰਿੰਜਣਾਂ , ਕਦੇ ਤੀਆਂ ਦੇ ਵਿਚ ਆ ,
ਕਦੇ ਤੀਆਂ ਦੇ ਵਿਚ ਆਣ ਕੇ , ਉਹ ਵੰਝਲੀ ਦਵੇ ਵਜਾ /
ਕਦੇ "ਵਾਹ ਸੱਜਣ " ਤੈਨੂੰ ਆਖ ਕੇ ਉਹ ਮੇਲੇ ਲਏ ਬੁਲਾ ,
ਕਿਤੇ ਕੰਨ ਰਿਹਾ ਪੜਵਾ , ਕਿਤੇ ਧੂਣੀ ਰਿਹਾ ਰਮਾਅ /
ਕਿਤੇ ਬਣ ਬਨਵਾਸੀ ਘੁਮਦਾ , ਕਿਤੇ ਚਿੱਲੇ ਰਿਹਾ ਚੜ੍ਹਾ ,
ਕਿਤੇ ਚੋਰੀ ਮੱਖਣ ਚੱਖਦਾ, ਕਿਤੇ ਚੀਰੇ ਉਹ ਵੰਡਦਾ /
ਕਿਤੇ ਅਲਫ ਹੁਸੈਨੀ ਚਮਕਦੀ , ਕਿਤੇ ਰਥ ਨੂੰ ਰਿਹਾ ਦੌੜਾ /
ਇਹ ਯਾਰ ਤੇਰਾ ਮਸਤਾਨੜਾ, ਗਿਆ ਕਿਹੜੇ ਦੇਸੋਂ ਆ /
ਕਿਓਂ ਵੰਝਲੀ ਰਿਹਾ ਵਜਾ , ਕਿਓਂ ਚਿੱਲੇ ਰਿਹਾ ਚੜ੍ਹਾ /
ਵੇ ਸੱਜਣ ਵਾਹ !
ਨੀ ਤੂੰ ਗੀਤ ਸੁਹੰਦੇ ਗਾਂਵਦੀ , ਤੈਨੂੰ ਲੱਕ ਲੱਕ ਚੜ੍ਹਿਆ ਚਾ/
ਅੱਜ ਨੱਚ ਨੱਚ ਧਰਤ ਹਿਲਾ, ਅੱਜ ਗਿਧਾ ਖੂੰਜੇ ਲਾ , /
ਤੂੰ ਬਣ ਨਵਾਬਣ ਜਾ , ਅੱਜ ਮਹਿਲੀਂ ਨੱਚਦੀ ਆ /
ਪਾ ਰੰਗ ਰੰਗੀਲੇ ਚੋਲ੍ੜੇ, ਤੇ ਗੀਤ ਸੁਹੰਦੜੇ ਗਾ /
ਨੀ ਭੱਜ ਭੱਜ ਢਾਹ ਬਨੇਰਿਆਂ ਨੂੰ ਤੇ ਗੁੱਤਾਂ ਲਹਿਰਾ/
ਤੇਨੂੰ ਲੱਖ ਲੱਖ ਤੱਕਣ ਹਿਰਨੀਆਂ , ਜਿਹਨਾਂ ਮਨ ਵਿਚ ਡਾਢਾ ਚਾਅ /
ਮਨ ਵਿਚ ਡਾਢਾ ਚਾਅ , ਕਿੰਝ ਨੱਚਣ ਤਾਲ ਮਿਲਾ /
ਉਹ ਤੋਲ ਤੋਲ ਪੱਬ ਧਰਦੀਆਂ , ਤੂੰ ਉੱਡਦੀ ਨਾਲ ਹਵਾ /
ਤੇਰੀ ਟੂਣੇ ਹਾਰੀ ਅੱਖ ਨੇ , ਲਏ ਅੰਬਰੋਂ ਪੰਛੀ ਲਾਹ /
ਤੂੰ ਖੋਲ ਪਟਾਰੀ ਮਹਿਕ ਦੀ , ਲਈ ਹੱਟ ਕਥੂਰੀ ਲਾ /
ਤੂੰ ਧਰਤੀ ਉਤੇ ਮਹਿਕਦੀ , ਫਿਰਦੋਸੀ ਇਤਰ ਫਿਜ਼ਾ /
ਤੇਰੇ ਖੇਡਣ ਦੀ ਰੁੱਤ ਆ ਗਈ, ਭਰ ਜੋਬਨ ਨੂੰ ਛਲਕਾ /
ਲੱਖ ਅੱਖ ਮਟੱਕੇ ਲਾ , ਨੱਚ ਹੋ ਕੇ ਬੇ ਪ੍ਰਵਾਹ /
ਤੇ ਰੱਬ ਨਾਲ ਮਥਾ ਲਾ , ਦੇ ਅੰਬਰ ਤਾਈਂ ਡਰਾ /
ਤੇਰੇ ਬੁੱਲਾਂ ਤੋਂ ਰਸ ਵਰਸਦਾ , ਹੈ ਰਬੀ ਸ਼ਹਿਦ ਜਿਹਾ /
ਲੱਖ ਖਿਲਦੇ ਫੁੱਲ ਗੁਲਾਬ ਦੇ , ਤੇਰੇ ਹੋਠਾਂ ਉਤੇ ਆ /
ਤੂੰ ਉੱਤਰੀ ਪਰੀ ਆਕਾਸ਼ ਤੋਂ, ਤੇ ਬੈਠੀ ਚਰਖਾ ਡਾਹ
ਕੋਈ ਜੱਟੀ ਚੱਲੇ ਖੇਤ ਵੱਲ , ਲੈ ਜੱਟ ਲਈ ਵੇਲਾ ਸ਼ਾਹ / /
ਤੇ ਗੁੱਡੇ ਸਬ੍ਜ਼ ਕਿਆਰੀਆਂ , ਅੱਲੜ੍ਹ ਪੰਜਾਬਣ ਜਾ /
ਯਾ ਸੂਫੀ ਸੰਤ ਫ਼ਕੀਰ ਦੀ , ਤੂੰ ਪਹਿਲੀ ਪਾਕ ਦੁਆ /
ਕਿਸੇ ਕਵੀ ਦੀ ਨਾਜ਼ਕ ਕਲਪਣਾ , ਸੂਰੇ ਦੀ ਖੜਗ ਭੁਜਾ //
ਜਾਂ ਜੋਤ ਮੰਦਰ ਮਸਕੀਨ ਦੀ , ਤੇਰਾ ਹੁਸਨ ਹੈ ਸ਼ਹਿਨਸ਼ਾਹ /
ਹੈ ਸਭ ਕੁਝ ਤੂੰ ਹੀ ਸੋਹਣੀਏ , ਤੇ ਸਭ ਕੁਝ ਹੀ ਤੇਰਾ /
ਹਾਂ ਇਹ ਤਾਂ ਤੇਰਾ ਸਭ ਹੈ , ਪਰ ਹੋਰ ਭੀ ਬਹੁਤ ਤੇਰਾ /
ਤੇਰੇ ਮਨ ਵਿਚ ਜੋ ਗੰਗੋਤਰੀ , ਰਹੀ ਰੱਬੀ ਨੂਰ ਬਹਾ /
ਤੇਰੇ ਸੀਨੇ ਅਨਹਦ ਵੱਜਦਾ , ਤੂੰ ਕਲਮ ਤੂੰ ਹੀ ਕਲਮਾ /
ਕਰ ਮਾਣ ਹੁਸਨ ਪੱਟਰਾਣੀਏ , ਤੇ ਕਰੀ ਜਾ ਦਿਲ ਲਗੀਆਂ /
ਪਰ ਚੰਦਨ ਦੀ ਪਾਲਕੀ ਵਿਚ ਸਚ ਦਾ ਲਾਲ ਖਿਲਾ /
ਤੇਰੇ ਹੱਕ ,ਚ ਪੰਜੇ ਪੀਰ ਵੀ , ਹੁਣ ਗਏ ਕਚਿਹਰੀ ਆ /
ਹੁਣ ਕੱਤ ਲੈ ਤੂੰ ਸਭ ਪੂਣੀਆਂ, ਵਿਚ ਕੁਟੀਆ ਚਰਖਾ ਡਾਹ /
ਫਿਰ ਕੰਬਲੀ ਬੁਣ ਸਰਕਾਰ ਦੀ , ਤੇ ਬਹੀਂ ਮਦੀਨੇ ਜਾ /
ਫਿਰ ਦਿਨੇ ਰਾਤ ਪਈ ਸੁਣੇਗੀ , ਤੂੰ ਇਕ ਰਬਾਬੀ ਗੀਤ /
ਇਕ ਆਸ਼ਿਕ਼ ਬੇਪਰਵਾਹ ਦਾ , ਜੀਹਦੇ ਸਾਹਾਂ ਵਿਚ ਪ੍ਰੀਤ /
ਜੋ ਨੂਰ-ਓ- ਨੂਰ ਬਰਸਾਂਵਦਾ, ਜੋ ਮੱਕੇ ਤੱਕ ਘੁਮਾਵਂਦਾ/
ਕੌਡਿਆਂ ਨੂੰ ਵੀ ਗਲ ਲਾਂਵਦਾ , ਸੱਜਣ ਨੂੰ ਸ-ਜਨ ਬਣਾਂਵਦਾ/
ਜਿਹੜਾ ਹਰ ਘਰ ਅਲਖ ਜਗਾਂਵਦਾ , ਜਿਹੜਾ ਪਾਂਧੇ ਤਾਈਂ ਪੜਾਂਵਦਾ /
ਜਿਹੜਾ ਟੇਕ ਨਿਰੰਜਣ ਲਾਂਵਦਾ , ਬਸ ਇਕੋ ਇੱਕ ਧਿਆਵਂਦਾ/
ਤੂੰ ਬਣ ਜਾ ਉਹਦੀ ਮੀਤ ਕੁੜੇ, ਤੇਰੀ ਤੋੜ ਚੜ੍ਹੇ ਹੁਣ ਪ੍ਰੀਤ ਕੁੜੇ /
ਹੈ ਜੋਗੀ ਢੋੰਗ ਰਚਾਇਆ ਜੋ, ਇਹ ਓਹਦੀ ਪ੍ਰੀਤ ਦੀ ਰੀਤ ਕੁੜੇ /
ਅੰਜਨਾ ਹੈ ਬਣ ਨਿਰੰਜਨ ਤੂੰ , ਮੇਰੀ ਹਾਰ ਚ ਤੇਰੀ ਜੀਤ ਕੁੜੇ /
ਪਰ ਰੰਗਲੇ ਮੀਤ ਗਵਾੰਈ ਨਾ , ਚੋਲੇ ਭੜਕੀਲੇ ਲਾਹੀਂ ਨਾ /
ਅੰਜਨ ਵੀ ਤੂੰ , ਨਿਰੰਜਣ ਤੂੰ ਕਿਤੇ ਵੇਖੀਂ ਇਹ ਭੁੱਲ ਜਾਈਂ ਨਾ /