On Facebook on July 30, 2013
ਮੈਂ ਹਾਂ ਖੰਡਰ , ਪਰ ਜੁਗਨੂੰ ਇਸ 'ਚ ਲਖਾਂ ਟਿਮ ਟਿਮੋੰਦੇ ਨੇ
ਕੋਈ ਆਖੇ ਹੈ "ਸੜਿਆ ਘਰ", ਕੋਈ ਚਾਨਣ-ਮੀਨਾਰ ਆਖੇ /
ਹਾਂ ਠੰਡੀ ਰਾਖ , ਹਰ ਜ਼ਰੇ ਤੇ ਲਖ ਸੂਰਜ ਬ-ਸਜਦਾ ਨੇ
ਰਬਾਬੀ ਧੁਨ ਕੋਈ ਏਹਨੂੰ ਆਸ਼ਕੀ ਦਾ ਆਬਸ਼ਾਰ ਆਖੇ /
ਨਹੀਂ ਸਿਵਿਆਂ ਦੀ ਚੁੱਪ ਮੈਂ, ਇਕ ਸ਼ਹੀਦੀ ਜੋੜ ਮੇਲਾ ਹਾਂ ,
ਕੋਈ ਮੇਨੂੰ ਆਖਰੀ ਅਰਦਾਸ , ਕੋਈ ਆਸਾ ਦੀ ਵਾਰ ਆਖੇ /
ਮੈਂ ਆਖਾਂ ਜੋ ਪਿਆ ਆਖਾਂ , ਇਲਾਹੀ ਹੁਕਮਨਾਮਾ ਹੈ ,
ਜੇ ਗੱਲ ਕੋਈ ਇਸ਼ਕ਼ ਦੀ ਆਖੇ, ਤੇ ਫਿਰ ਸਰਬੰਸ ਵਾਰ ਆਖੇ /
ਜੇ ਗੱਲ ਕੋਈ ਇਸ਼ਕ਼ ਦੀ ਆਖੇ, ਤੇ ਫਿਰ ਸਰਬੰਸ ਵਾਰ ਆਖੇ / .....